ਕੋਵਿਡ-19: ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
ਜਿਸ ਸਮੇਂ ਲਾਗ ਵਾਲ਼ੀਆਂ ਬਿਮਾਰੀਆਂ ਲਈ VAW ਅਤੇ I&I ਥਾਵਾਂ ਲਈ ਤਿਆਰੀ ਕਰਨ ਦੀ ਗੱਲ ਆਉਂਦੀ ਹੈ, ਤਾਂ ਕੋਵਿਡ-19 ਲੋਕਾਂ ਨੂੰ ਚੌਕਸ ਕਰ ਰਹੀ ਹੈ, ਤੱਥ ਕੀ ਹਨ?
VAW ਅਤੇ I&I ਸੈਟਿੰਗਾਂ ਵਿੱਚ ਕੋਵਿਡ -19
ਜਦੋਂ ਕੋਵਿਡ -19 ਮਹਾਮਾਰੀ ਪਹਿਲੀ ਵਾਰੀ ਆਈ ਸੀ, ਤਾਂ VAW & I&I ਥਾਵਾਂ ਵਰਗੀਆਂ ਵੱਖ-ਵੱਖ ਸਮੂਹ ਵਿੱਚ ਰਹਿਣ ਵਾਲ਼ੇ ਲੋਕਾਂ ਦੀਆਂ ਸੈਟਿੰਗਾਂ ਨੂੰ ਲੱਗਿਆ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਨਹੀਂ ਕੀਤਾ ਕਿ ਇਹਨਾਂ ਥਾਵਾਂ 'ਤੇ ਲਾਗ ਦੀ ਰੋਕਥਾਮ ਅਤੇ ਕੰਟਰੋਲ ਵਰਗੇ ਵੱਖ-ਵੱਖ ਪਹਿਲੂਆਂ ਨਾਲ ਕਿਵੇਂ ਨਜਿੱਠਿਆ ਜਾਏ। ਉਸ ਸਮੇਂ ਤੋਂ ਲੈਕੇ ਸਮੂਹ ਵਿੱਚ ਰਹਿਣ ਵਾਲ਼ੇ ਲੋਕਾਂ ਵਾਲ਼ੀਆਂ ਥਾਵਾਂ ਵਿੱਚ ਕੋਵਿਡ-19 ਦੀ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਪਾੱਲਿਸੀਆਂ, ਪ੍ਰੋਟੋਕਾਲ ਅਤੇ ਸ੍ਰੋਤ ਤਿਆਰ ਕੀਤੇ ਗਏ ਹਨ।
ਕੋਵਿਡ-19: ਆਮ ਸੁਆਲ

ਔਰਤਾਂ 'ਤੇ ਕੋਵਿਡ-19 ਦਾ ਅਸਰ
ਕਈ ਕਾਰਣਾਂ ਕਰਕੇ ਕੋਵਿਡ-19 ਮਹਾਮਾਰੀ, ਖ਼ਾਸ ਤੌਰ 'ਤੇ ਔਰਤਾਂ ਲਈ ਨੁਕਸਾਨਦੇਹ ਰਹੀ ਹੈ। ਇਸ ਵਿੱਚ ਮਾਨਸਿਕ ਸਿਹਤ ਅਤੇ ਸਰੀਰਕ ਸਿਹਤ 'ਤੇ ਪੈਣ ਵਾਲ਼ੇ ਅਸਰ, ਲਿੰਗ, ਬੰਸ ਜਾਂ ਉਮਰ ਕਰਕੇ ਪੱਖਪਾਤ ਵਿੱਚ ਵਾਧਾ, ਲਿੰਗ ਸਬੰਧੀ ਹਿੰਸਾ ਦੇ ਵਧ ਰਹੇ ਮਾਮਲੇ, ਜ਼ਰੂਰੀ ਕੰਮ ਰਾਹੀਂ ਲਾਗ ਦਾ ਵਧ ਰਿਹਾ ਖ਼ਤਰਾ, ਦੇਖਭਾਲ ਕਰਨ ਅਤੇ ਘਰ ਦੇ ਕੰਮ ਦਾ ਵਧਦਾ ਭਾਰ ਅਤੇ ਹੋਰ ਬਹੁਤ ਕੁਝ ਹੈ। ਕੈਨੇਡਾ ਦੀ ਪਬਲਿਕ ਸਿਹਤ ਏਜੰਸੀ ਅਨੁਸਾਰ, ਮਰਦਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਦਾ ਕੋਵਿਡ-19 ਦਾ ਰੋਗ-ਪਛਾਣ ਕੀਤਾ ਗਿਆ ਹੈ।
ਇਸ ਚਿੰਤਾ ਨਾਲ ਨਜਿੱਠਣ ਲਈ, ਮਹਾਮਾਰੀ ਦੌਰਾਨ ਔਰਤਾਂ ਦੀ ਮਦਦ ਕਰਨ ਲਈ ਸ੍ਰੋਤ ਅਤੇ ਸਹਾਇਤਾ ਤਿਆਰ ਕੀਤੀ ਗਈ ਹੈ। ਕਿਰਪਾ ਕਰਕੇ ਜ਼ਿਆਦਾ ਖ਼ਾਸ ਸਮਗ੍ਰੀ, ਜਿਸਦੀ ਤੁਸੀਂ ਵਰਤੋਂ ਕਰ ਸਕਦੇ ਹੋ, ਲਈ ਸਾਡਾ ਸ੍ਰੋਤ ਸੈਂਟਰ ਵੇਖੋ।
ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਫ਼ੌਰੀ ਸ੍ਰੋਤ।
ਸਰਕਾਰੀ ਥਾਵਾਂ ਵਿੱਚ ਲਾਈਆਂ ਗਈਆਂ ਪਾਬੰਦੀਆਂ ਅਤੇ ਘਰ ਵਿੱਚ ਰਹਿਣ ਦੀ ਸਰਕਾਰ ਦੀ ਬੇਨਤੀ ਕਰਕੇ, ਕਈ ਔਰਤਾਂ ਨੂੰ ਮਜਬੂਰਨ ਉਹਨਾਂ ਥਾਵਾਂ ਵਿੱਚ ਰਹਿਣਾ ਪਿਆ ਹੈ, ਜਿੱਥੇ ਉਹ ਸੁਰੱਖਿਅਤ ਨਹੀਂ ਹਨ ਅਤੇ ਉਹਨਾਂ ਨੂੰ ਲਿੰਗ ਸਬੰਧੀ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਜ ਹੋਣਾ ਜ਼ਰੂਰੀ ਨਹੀਂ ਹੈ। ਕਿਰਪਾ ਕਰਕੇ ਹੁਣੇ ਮਦਦ ਲਓ ਬਟਨ ਦੀ ਪਾਲਣਾ ਕਰੋ ਅਤੇ ਉਪਲਬਧ ਕੁਝ ਸ੍ਰੋਤਾਂ ਅਤੇ ਮਦਦ ਤੱਕ ਪਹੁੰਚ ਕਰੋ, ਜੋ ਸੁਰੱਖਿਆ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਬੋਲ਼ੇ-ਨੇਤਰਹੀਣ ਭਾਈਚਾਰੇ 'ਤੇ ਕੋਵਿਡ-19 ਦਾ ਅਸਰ
ਕੋਵਿਡ-19 ਮਹਾਮਾਰੀ ਨੇ ਮੁੱਖ ਤੌਰ 'ਤੇ ਬੋਲ਼ੇ-ਨੇਤਰਹੀਣ ਭਾਈਚਾਰੇ 'ਤੇ ਅਸਰ ਪਾਇਆ ਹੈ। ਇੱਕ ਅਜਿਹੀ ਦੁਨੀਆ, ਜਿੱਥੇ ਛੋਹ, ਬੁੱਲ੍ਹਾਂ ਦੀ ਭਾਸ਼ਾ ਸਮਝਣ ਅਤੇ ਸੰਕੇਤ-ਭਾਸ਼ਾ ਰਾਹੀਂ ਗੱਲਬਾਤ ਕਰਨਾ ਅਹਿਮ ਹੈ, ਸਰੀਰਕ ਤੌਰ 'ਤੇ ਦੂਰੀ, ਮੂੰਹ ਅਤੇ ਨੱਕ ਢਕਣ ਲਈ ਮਾਸਕ ਪਾਉਣ ਅਤੇ ਲੌਕਡਾਉਨ ਹੇਠ ਘਰਾਂ ਦੇ ਅੰਦਰ ਹੀ ਰਹਿਣ ਦੀ ਅਚਾਨਕ ਲੋੜ ਪੈ ਗਈ ਸੀ। ਇਹ ਅਨੁਭਵ ਬੋਲ਼ੇ-ਨੇਤਰਹੀਣ ਭਾਈਚਾਰੇ ਦੇ ਮੈਂਬਰਾਂ ਲਈ ਸਮੁੱਚੇ ਤੌਰ 'ਤੇ ਬਹੁਤ ਅਲੱਗ ਜਿਹਾ ਹੈ ਅਤੇ ਕੋਵਿਡ-19 ਅਤੇ ਮਹਾਮਾਰੀ ਦੇ ਬਾਹਰ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਹੋਰ ਅਸਰ ਪੈ ਸਕਦਾ ਹੈ।
ਇਸ ਮਹਾਮਾਰੀ ਕਰਕੇ ਕੁਝ ਭਾਈਚਾਰਿਆਂ ਦੇ ਮੈਂਬਰਾਂ ਦੀਆਂ ਬੰਦਿਸ਼ਾਂ ਤੋਂ ਜਾਣੂ ਹੋਣਾ ਅਤੇ ਜਿੰਨਾ ਸੰਭਵ ਹੋਵੇ, ਉਹਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਕਿਰਪਾ ਕਰਕੇ ਕੁਝ-ਕੁ ਸਮਗ੍ਰੀ ਲਈ ਸਾਡਾ ਸ੍ਰੋਤ ਸੈਕਸ਼ਨ ਵੇਖੋ, ਜਿਸਦੀ ਤੁਸੀਂ ਦੁਭਾਸ਼ੀਏ-ਸਾਲਸ ਸੈਕਟਰ ਦੀ ਮਦਦ ਲੈਣ ਲਈ ਵਰਤੋਂ ਕਰ ਸਕਦੇ ਹੋ।


ਟੀਕਿਆਂ ਬਾਰੇ ਸੱਚਾਈ
ਕੋਵਿਡ-19 ਕਰਕੇ ਬਹੁਤ ਬਿਮਾਰ ਹੋਣ ਨਾਲ, ਕੋਵਿਡ-19 ਦਾ ਟੀਕਾ ਸਾਡਾ ਬਚਾਅ ਕਰਦਾ ਹੈ। ਇਹ ਸਾਡੇ ਰੋਗ-ਰੋਧਕ ਸਿਲਸਿਲੇ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਸਤਹਿ ਦੇ ਪ੍ਰੋਟੀਨਾਂ, ਜੋ ਕੋਵਿਡ-19 ਦਾ ਕਾਰਣ ਬਣਨ ਵਾਲ਼ੇ ਵਾਇਰਸ 'ਤੇ ਮਿਲਦੇ ਹਨ, ਵਿਰੁੱਧ ਜਵਾਬੀ-ਕਾਰਜ ਤਿਆਰ ਕਰੇ। ਇਹ ਸਾਡੇ ਸਰੀਰਾਂ ਨੂੰ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰ ਕਰਦਾ ਹੈ ਅਤੇ ਲਾਗ ਹੋਣ ਦੇ ਮੌਕੇ ਘਟਾ ਸਕਦਾ ਹੈ, ਫੈਲਣਾ ਘਟਾ ਸਕਦਾ ਹੈ ਅਤੇ ਗੰਭੀਰ ਲੱਛਣਾਂ ਜਾਂ ਬਿਮਾਰੀ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਚਾਉਂਦਾ ਹੈ।
ਪਤਾ ਲਾਉਂਦੇ ਰਹੋ
ਕੋਵਿਡ-19 ਟੀਕੇ ਬਾਰੇ ਸਾਰੀ ਜਾਣਕਾਰੀ
ਆਪਣੇ ਕੋਵਿਡ-19 ਸੁਆਲਾਂ ਦੇ ਜਵਾਬ ਹਾਸਿਲ ਕਰੋ ਅਤੇ ਟੀਕਿਆਂ ਬਾਰੇ ਤੱਥ ਸਮਝੋ।
ਟੀਕਾਕਰਣ ਬਾਰੇ ਸੱਚਾਈ ਹਾਸਿਲ ਕਰੋ
ਇੰਨੀ ਸਾਰੀ ਜਾਣਕਾਰੀ ਨਾਲ ਕੋਵਿਡ-19 ਬਾਰੇ ਗ਼ਲਤਫ਼ਹਿਮੀਆਂ ਅਤੇ ਉਹਨਾਂ ਨਾਲ ਕਿਵੇਂ ਨਜਿੱਠੋ, ਬਾਰੇ ਸਾਡੀ ਸੂਚੀ ਵੇਖੋ ।
ਕੋਵਿਡ-19 ਦੇ ਸਾਧਨਾਂ ਅਤੇ ਸ੍ਰੋਤਾਂ ਦਾ ਪਤਾ ਲਾਓ
VAW ਥਾਵਾਂ ਵਿੱਚ ਕੋਵਿਡ ਦਾ ਪ੍ਰਬੰਧਨ ਕਰ ਵਿੱਚ ਤੁਹਾਡੀ ਮਦਦ ਲਈ ਕੋਵਿਡ-19 ਦੇ ਸ੍ਰੋਤਾਂ ਦੀਆਂ ਸਾਰੀਆਂ ਕਿਸਮਾਂ ਦਾ ਪਤਾ ਲਾਓ