ਬਾਲ ਜ਼ੋਨ
ਉਤਪੀੜਕ ਲਾਗ ਵਾਲ਼ੀਆਂ ਬਿਮਾਰੀਆਂ ਬਾਰੇ ਜਾਣਨ ਲਈ ਸਿਰਫ਼ ਤੁਹਾਡੇ ਲਈ ਬਣਾਈ ਗਈ ਥਾਂ ਵਿੱਚ ਤੁਹਾਡਾ ਸੁਆਗਤ ਹੈ।
ਕੋਵਿਡ-19 ਨਾਲ, ਅਸੀਂ ਹੁਣੇ ਜਿਹੇ, ਬਿਮਾਰੀਆਂ ਬਾਰੇ ਗੱਲ ਕਰ ਰਹੇ ਹਾਂ। ਤਾਂ ਫਿਰ ਲਾਗ ਵਾਲ਼ੀਆਂ ਬਿਮਾਰੀਆਂ ਕੀ ਹਨ?
ਕੋਵਿਡ-19 ਵਾਂਗ, ਲਾਗ ਵਾਲ਼ੀਆਂ ਬਿਮਾਰੀਆਂ ਬੈਕਟੀਰੀਆ, ਵਾਇਰਸਾਂ ਜਾਂ ਉੱਲੀ ਵਰਗੇ ਸੂਖਮ-ਜੀਵਾਂ ਕਰਕੇ ਹੁੰਦੀਆਂ ਹਨ। ਅਸੀਂ ਸਾਰੇ, ਆਪਣੇ ਸਰੀਰ 'ਤੇ ਅਤੇ ਸਰੀਰ ਅੰਦਰਲੇ ਇਹਨਾਂ ਛੋਟੇ ਸੂਖਮ-ਜੀਵਾਂ ਨਾਲ ਜਿਉਂਦੇ ਹਾਂ। ਕਈ ਵਾਰੀ ਇਹ ਮਦਦਗਾਰ ਹੁੰਦੇ ਹਨ, ਜਿਵੇਂ ਸਾਡੇ ਢਿੱਡ ਦੇ ਬੈਕਟੀਰੀਆ, ਭੋਜਨ ਹਜ਼ਮ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਪਰ ਉਹਨਾਂ ਵਿੱਚੋਂ ਕੁਝ ਸਾਡੇ ਲਈ ਨੁਕਸਾਨਦੇਹ ਹੋ ਸਕਦੇ ਹਨ ਅਤੇ ਜਿਹਨਾਂ ਕਰਕੇ HIV, ਆਮ ਜ਼ੁਕਾਮ, ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।
3 ਮਜ਼ੇਦਾਰ ਤੱਥ
ਹੈਪਟਾਇਟਿਸ B ਸਭ ਤੋਂ ਆਮ ਲਾਗ ਵਾਲ਼ੀ ਬਿਮਾਰੀ ਹੈ
ਇੱਕ ਵਾਇਰਸ ਨਾਲ ਹੋਣ ਵਾਲ਼ੀ ਹੈਪਟਾਇਟਿਸ B ਨਾਲ ਦੁਨੀਆਂ ਭਰ ਵਿੱਚ 2 ਅਰਬ ਲੋਕ ਪ੍ਰਭਾਵਿਤ ਹਨ। ਹੈਪਟਾਇਟਿਸ B ਖ਼ੂਨ, ਵੀਰਜ ਜਾਂ ਸਰੀਰ ਦੇ ਹੋਰਨਾਂ ਤਰਲ ਨਾਲ ਵਿਅਕਤੀ ਤੋਂ ਵਿਅਕਤੀ ਤੱਕ ਫੈਲ ਸਕਦੀ ਹੈ। ਇਹ ਗੁਰਦੇ 'ਤੇ ਅਸਰ ਪਾਉਂਦੀ ਹੈ ਅਤੇ ਟੀਕਾਕਰਣ ਨਾਲ ਰੋਕੀ ਜਾ ਸਕਦੀ ਹੈ।
ਪਹਿਲਾ ਟੀਕਾ 1796 ਵਿੱਚ ਐਡਵਰਡ ਜੈਨਰ ਨੇ ਤਿਆਰ ਕੀਤਾ ਸੀ!
ਬਰਤਾਨਵੀ ਡਾੱਕਟਰ, ਐਡਵਰਡ ਜੈਨਰ ਨੇ ਸੀਤਲਾ ਦਾ ਮੁਕਾਬਲਾ ਕਰਨ ਲਈ ਰੋਗ-ਰੋਧਕ ਤਿਆਰ ਕਰਨ ਵਾਸਤੇ ਮਦਦ ਲਈ ਹਲਕੇ ਠੰਢੀਆਂ (ਗਊ ਦੇ ਥਣਾਂ ਦੀ ਚੇਚਕ) ਵਾਇਰਸ ਦੀ ਵਰਤੋਂ ਕੀਤੀ ਸੀ। ਉਸਦੇ ਮਨ ਵਿੱਚ ਇਹ ਵਿਚਾਰ ਉਸ ਸਮੇਂ ਆਇਆ, ਜਦੋਂ ਉਸਨੂੰ ਲੱਗਿਆ ਕਿ ਦੋਧਣਾਂ ਅਤੇ ਦੋਧੀਆਂ ਨੂੰ ਸੀਤਲਾ ਹੁੰਦੀ ਹੀ ਨਹੀਂ ਸੀ।
ਬਿਮਾਰੀ ਦੇ ਲੱਛਣ, ਤੁਹਾਡੇ ਰੋਗ-ਰੋਧਕ ਸਿਲਸਿਲੇ ਕਰਕੇ ਆਪਣਾ ਕੰਮ ਕਰਨ ਦੇ ਨਤੀਜੇ ਵਜੋਂ ਹੋ ਸਕਦੇ ਹਨ
ਜਦੋਂ ਤੁਹਾਨੂੰ ਬੁਖ਼ਾਰ ਜਾਂ ਜ਼ੁਕਾਮ ਹੁੰਦਾ ਹੈ, ਤਾਂ ਤੁਹਾਡਾ ਸਰੀਰ, ਬਿਮਾਰੀ ਤੋਂ ਤੁਹਾਡਾ ਬਚਾਅ ਕਰ ਰਿਹਾ ਹੁੰਦਾ ਹੈ। ਇਹਨਾਂ ਲੱਛਣਾਂ ਦਾ ਮਤਲਬ ਹੈ ਕਿ ਤੁਹਾਡਾ ਇੱਕ ਸਿਹਤਮੰਦ ਰੋਗ-ਰੋਧਕ ਸਿਲਸਿਲਾ ਹੈ! ਜਦੋਂ ਤੁਸੀਂ ਟੀਕਾ ਲੁਆਉਂਦੇ ਹੋ, ਤਾਂ ਤੁਹਾਨੂੰ ਇਹ ਲੱਛਣ ਹੋ ਸਕਦੇ ਹਨ, ਇਸਦੇ ਨਾਲ ਹੀ – ਅਤੇ ਇੱਕ ਵਾਰੀ ਫਿਰ, ਇਹ ਤੁਹਾਡਾ ਰੋਗ-ਰੋਧਕ ਸਿਲਸਿਲਾ ਹੈ, ਜੋ ਇਹ ਜਾਣਨ ਲਈ ਆਪਣਾ ਕੰਮ ਕਰ ਰਿਹਾ ਹੈ ਕਿ ਬਿਮਾਰੀ ਦਾ ਜਵਾਬ ਕਿਵੇਂ ਦਿੱਤਾ ਜਾਏ।
ਰੰਗ ਭਰਨੇ
Download three unique disease colouring pages and make your own infectious disease!
ਸੁਰੱਖਿਅਤ ਅਤੇ ਸਿਹਤਮੰਦ ਰਹਿਣ ਦੇ 5 ਤਰੀਕੇ
How to learn more
Explore these other helpful links to learn more about infectious diseases and how to protect yourself!