ਟੀਕਾਕਰਣ: ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ

ਕੋਵਿਡ-19 ਅਤੇ ਫ਼ਲੂ ਵਰਗੀਆਂ ਕੁਝ ਲਾਗ ਵਾਲ਼ੀਆਂ ਬਿਮਾਰੀਆਂ ਤੋਂ ਰਾਖੀ ਕਰਨ ਲਈ ਟੀਕੇ ਸਾਡਾ ਬਿਹਤਰੀਨ ਤਰੀਕਾ ਹਨ।

An illustration of a variety of different colour virus and germ shapes

IPAC ਕੀ ਹੈ?

ਲਾਗ ਦੀ ਰੋਕਥਾਮ ਅਤੇ ਕੰਟਰੋਲ (IPAC) ਇਸਦੇ ਫੈਲਣ ਦੀ ਲੜੀ ਵਿਚਲਾ ਲਿੰਕ ਤੋੜਣ ਅਤੇ ਜੀਵਾਣੂਆਂ ਕਰਕੇ ਟਾਲੀਆਂ ਜਾਣ ਵਾਲ਼ੀਆਂ ਲਾਗਾਂ ਕਰਕੇ ਹੋਣ ਵਾਲ਼ੇ ਨੁਕਸਾਨ ਤੋਂ ਬਚਾਉਣ ਦੇ ਉਦੇਸ਼ ਵਾਲ਼ਾ ਇੱਕ ਵਿਹਾਰਕ, ਸਬੂਤ ਅਧਾਰਿਤ ਨਜ਼ਰੀਆ ਹੈ।

ਫੈਲਣ ਦੀ ਲੜੀ ਤੋੜਣ ਦੇ ਤਰੀਕਿਆਂ ਵਿੱਚ ਸ਼ਾਮਿਲ ਹਨ:

  • ਵਾਰ-ਵਾਰ ਹੱਥ ਧੋਣੇ ਅਤੇ ਖੰਘਣ ਅਤੇ ਨਿੱਛਣ ਵੇਲ਼ੇ ਮੂੰਹ ਢਕਣਾ
  • ਯਕੀਨੀ ਬਣਾਉਣਾ ਕਿ ਹੁਣ ਤੱਕ ਦਾ ਟੀਕਾਕਰਣ ਹੋਇਆ ਹੈ
  • ਬਿਮਾਰ ਹੋਣ ਵੇਲ਼ੇ ਘਰ ਵਿੱਚ ਹੀ ਰਹਿਣਾ
  • ਆਪਣੇ ਆਲੇ-ਦੁਆਲੇ ਵਿੱਚ ਸਾਫ਼-ਸਫ਼ਾਈ ਕਰਨੀ ਅਤੇ ਕੀਟਾਣੂ-ਮੁਕਤ ਕਰਨਾ
  • ਭੋਜਨ ਢੁਕਵੇਂ ਤਰੀਕੇ ਨਾਲ ਰੱਖਣਾ
  • ਕੂੜਾ-ਕਚਰਾ ਢੁਕਵੇਂ ਤਰੀਕੇ ਨਾਲ ਨਿਪਟਾਉਣਾ

ਹੱਥਾਂ ਦੀ ਸਾਫ਼-ਸਫ਼ਾਈ ਕਰਨੀ

ਕੀਟਾਣੂ ਫੈਲਾਉਣ ਦਾ ਸਭ ਤੋਂ ਆਮ ਤਰੀਕਾ ਹੱਥ ਹਨ। ਨੇਮ ਨਾਲ ਆਪਣੇ ਹੱਥ ਧੋਣ ਨਾਲ ਜ਼ੁਕਾਮ, ਕੋਵਿਡ-19, ਇੰਫ਼ਲੂਐਂਜ਼ਾ (“ਫ਼ਲੂ”) ਅਤੇ ਹੋਰ ਲਾਗਾਂ ਦੀ ਸਮੇਂ ਦੀ ਮਿਆਦ ਵਿੱਚ ਚੋਖੀ ਕਮੀ ਨਜ਼ਰ ਆਈ ਹੈ। ਨਹੁੰ ਛੋਟੇ ਰੱਖਣਾ ਅਤੇ ਤੁਹਾਡੇ ਵਲੋਂ ਪਾਏ ਜਾਣ ਵਾਲ਼ੇ ਗਹਿਣਿਆਂ ਬਾਰੇ ਸੋਚਣਾ ਅਕਲਮੰਦੀ ਦੀ ਗੱਲ ਹੈ, ਕਿਉਂਕਿ ਲੰਮੇ ਨਹੁੰ, ਨਕਲੀ ਨਹੁੰ ਅਤੇ ਗਹਿਣੇ ਜੀਵਾਣੂਆਂ ਦੇ ਲੁਕਣ ਲਈ ਚੰਗੀਆਂ ਥਾਵਾਂ ਹਨ।

An illustration of washing hands

ਸਾਬੁਨ ਅਤੇ ਪਾਣੀ: 4 ਹੱਥ ਧੋਣ ਬਾਰੇ ਸੁਝਾਅ

A person lathering and washing their hands over a sink

ਪੜਾਅ 1: ਗਿੱਲਾ

ਕੋਈ ਵੀ ਗਹਿਣੇ ਲਾਹੋ ਅਤੇ ਫਿਰ ਸਾਫ਼, ਵਗਦੇ ਪਾਣੀ (ਕੋਸਾ ਜਾਂ ਠੰਡਾ) ਨਾਲ ਆਪਣੇ ਹੱਥ ਗਿੱਲੇ ਕਰੋ, ਟੂਟੀ ਬੰਦ ਕਰੋ ਅਤੇ ਸਾਬੁਨ ਲਾਓ।

A person lathering and washing their hands over a sink

ਪੜਾਅ 2: ਝੱਗ

ਸਾਬੁਨ ਨਾਲ ਆਪਣੇ ਦੋਹਾਂ ਹੱਥਾਂ ਨੂੰ ਰਗੜਕੇ ਝੱਗ ਬਣਾਓ। ਝੱਗ ਨੂੰ ਆਪਣੇ ਹੱਥਾਂ ਦੇ ਪਿਛਲੇ ਪਾਸੇ, ਆਪਣੀਆਂ ਉਂਗਲਾਂ ਅਤੇ ਆਪਣੇ ਨਹੁੰਆਂ ਦੇ ਹੇਠਾਂ ਲਾਓ

A White woman washing her hands with soap

ਪੜਾਅ 3: ਰਗੜੋ

ਘੱਟੋ-ਘੱਟ 20 ਸੈਕਿੰਡ ਲਈ ਆਪਣੇ ਹੱਥ ਰਗੜੋ। ਕੀ ਤੁਹਾਨੂੰ ਟਾਈਮਰ ਦੀ ਲੋੜ ਹੈ? ਸ਼ੁਰੂ ਤੋਂ ਲੈਕੇ ਅਖ਼ੀਰ ਤੱਕ ਦੋ ਵਾਰੀ “ਹੈਪੀ ਬਰਥਡੇ” ਗੁਣਗੁਣਾਓ।

A White woman washing her hands with soap
Drying hands with a blue towel after washing them

ਪੜਾਅ 4: ਧੋਣਾ ਅਤੇ ਸੁਕਾਉਣਾ

ਆਪਣੇ ਹੱਥਾਂ ਨੂੰ ਚਲਦੇ ਪਾਣੀ ਵਿੱਚ ਚੰਗੀ ਤਰ੍ਹਾਂ ਧੋਵੋ, ਫਿਰ ਉਹਨਾਂ ਨੂੰ ਸਾਫ਼ ਤੌਲੀਏ ਜਾਂ ਏਅਰ ਡ੍ਰਾਇਰ ਨਾਲ ਸੁਕਾਓ।

Drying hands with a blue towel after washing them

ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾਂ ਜਾਂ ਰਗੜਨਾਂ?

ਬਹੁਤੀਆਂ ਸਥਿਤੀਆਂ ਵਿੱਚ ਕੀਟਾਣੂਆਂ ਤੋਂ ਛੁਟਕਾਰਾ ਪਾਉਣ ਲਈ ਸਾਬੁਨ ਅਤੇ ਪਾਣੀ ਨਾਲ ਹੱਥ ਧੋਣਾ ਵਧੀਆ ਤਰੀਕਾ ਹੈ।

ਜੇ ਸਾਬੁਨ ਅਤੇ ਪਾਣੀ ਅਸਾਨੀ ਨਾਲ ਉਪਲਬਧ ਨਹੀਂ ਹਨ, ਤਾਂ ਤੁਸੀਂ ਘੱਟੋ-ਘੱਟ 60% ਅਲਕੋਹਲ  ਨਾਲ ਬਣੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਉਤਪਾਦ ਲੇਬਲ ਵੇਖਕੇ ਦੱਸ ਸਕਦੇ ਹੋ ਕਿ ਇਸ ਵਿੱਚ ਘੱਟੋ-ਘੱਟ 60% ਅਲਕੋਹਲ ਹੈ ਜਾਂ ਨਹੀਂ।

A Black woman applying hand sanitizer to her hands
A person wearing blue gloves holding up their hands

ਦਸਤਾਨਿਆਂ, ਮਾਸਕਾਂ ਅਤੇ PPE ਦੀ ਵਰਤੋਂ ਕਰਨਾ

ਤੁਹਾਡੇ ਅਤੇ ਜੀਵਾਣੂਆਂ ਵਿਚਕਾਰ ਭੌਤਿਕ ਅੜਿੱਕਾ ਮਾਸਕ ਅਤੇ ਦਸਤਾਨੇ ਨਿਜੀ ਸੁਰੱਖਿਆ ਵਾਲ਼ੇ ਉਪਕਰਣ (PPE) ਦੇ ਉਦਾਹਰਣ ਹਨ।

ਮਾਸਕ ਪਾਉਣ ਨਾਲ ਹੋਰਨਾਂ ਤੱਕ ਜੀਵਾਣੂਆ ਨੂੰ ਫੈਲਣ ਨੂੰ ਰੋਕਕੇ, ਹੋਰਨਾਂ ਦਾ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ। ਮੂੰਹ 'ਤੇ ਮਾਸਕ ਲਾਉਣ ਨਾਲ ਆਪਣੇ ਜੀਵਾਣੂਆ ਨੂੰ ਹਵਾ ਵਿੱਚ ਅਤੇ ਸਤਿਹਾਂ 'ਤੇ ਫੈਲਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਮਾਸਕ ਲਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਣੇ ਬਹੁਤ ਜ਼ਰੂਰੀ ਹਨ। ਯਕੀਨੀ ਬਣਾਓ ਕਿ ਇਹ ਤੁਹਾਡੇ ਨੱਕ, ਮੂੰਹ ਅਤੇ ਠੋਡੀ ਨੂੰ ਪੂਰੀ ਤਰ੍ਹਾਂ ਢਕਦਾ ਹੈ।

ਉਹਨਾਂ ਚੀਜ਼ਾਂ ਜਾਂ ਸਤਿਹਾਂ ਨੂੰ ਛੂਹਣ ਵੇਲ਼ੇ ਦਸਤਾਨਿਆਂ ਦੀ ਵਰਤੋਂ ਕਰੋ, ਜੋ ਜੀਵਾਣੂਆਂ ਨਾਲ ਗੰਦੀਆਂ ਹੋ ਸਕਦੀਆਂ ਹਨ। ਗੰਦੀ ਸਤਹਿ ਛੂਹਣ ਤੋਂ ਫ਼ੌਰਨ ਬਾਅਦ ਦਸਤਾਨੇ ਲਾਹ ਦੇਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਸਾਬੁਨ ਅਤੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ।

ਮਾਸਕ ਨਾ ਲਾਉਣ ਦੇ ਅਹਿਸਾਸ ਨਾਲ ਨਜਿੱਠਣ ਲਈ 4 ਸੁਝਾਅ

Keeping VAW and I&I spaces clean and disinfected

Daily cleaning of high-touch surfaces in rooms and common living spaces is important to control the spread of germs, and reduce the risk of infection. We can all play a role to help keep our spaces clean.

If an area is visibly soiled with debris, first clean the area with a wet cloth and soap. Next you can use a disinfectant (squirt bottle or wipes) to thoroughly wipe the surface. Check the manufacturer’s instructions on the bottle (wipes) for safe and appropriate handling. Allow the area to air dry and don’t forget to wash your hands when done!

A person cleaning a surface with disinfectant spray and blue gloves

ਕੀਟਾਣੂ-ਮੁਕਤ ਕਰਨ ਲਈ ਮੁੱਖ ਥਾਵਾਂ

A hand wearing a yellow glove spraying disinfectant spray into a sink

ਰਸੋਈ

ਜਿਹੜੀਆਂ ਥਾਵਾਂ ਵਿੱਚ ਭੋਜਨ ਰਖਿਆ ਜਾਂਦਾ ਹੈ ਜਾਂ ਪਕਾਇਆ ਜਾਂਦਾ ਹੈ, ਉਹ ਘਰ ਦੀਆਂ ਹੋਰਨਾਂ ਥਾਵਾਂ ਦੇ ਮੁਕਾਬਲੇ ਵੱਧ ਪਲੀਤ ਹੁੰਦੀਆਂ ਹਨ। ਰਸੋਈ ਦੇ ਜਿਹੜੇ ਸਮਾਨ ਨੂੰ ਵਾਰ-ਵਾਰ ਸਾਫ਼ ਕਰਨਾ ਪੈਂਦਾ ਹੈ, ਵਿੱਚ ਕਟਿੰਗ ਬੋਰਡ, ਕਾਫ਼ੀ ਮੇਕਰ, ਰੈਫ਼੍ਰੀਜਰੇਟਰ (ਖ਼ਾਸ ਤੌਰ 'ਤੇ ਕੱਚੇ ਜਾਂ ਅਣਧੁਲੇ ਭੋਜਨ ਦੇ ਸੰਪਰਕ ਵਿੱਚ ਆਉਣ ਵਾਲ਼ੀਆਂ ਥਾਵਾਂ) ਅਤੇ ਰਸੋਈ ਦਾ ਸਿੰਕ ਅਤੇ ਕਾਉਂਟਰਟੌਪਸ ਸ਼ਾਮਿਲ ਹਨ।

A hand wearing a yellow glove spraying disinfectant spray into a sink
An elevator button with the number twelve illuminated

ਨੌਬ, ਹੈਂਡਲ, ਸਵਿਚ ਅਤੇ ਇਲੈਕਟ੍ਰਾੱਨਿਕਸ

ਮੋਬਾਈਲ ਫੋਨ, ਕਾਉਂਟਰਟੌਪਸ, ਐਲੀਵੇਟਰ ਦੇ ਬਟਨ ਅਤੇ ਬਿਜਲੀ ਦੇ ਸਵਿਚਾਂ ਵਰਗੀਆਂ ਵਾਰ-ਵਾਰ ਛੂਹੀਆਂ ਜਾਣ ਵਾਲੀਆਂ ਸਤਿਹਾਂ ਜੀਵਾਣੂਆਂ ਦੀਆਂ ਪਸੰਦੀਦਾ ਥਾਵਾਂ ਹਨ। ਜਦਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਗ਼ੁਸਲਖ਼ਾਨਾ, ਦਰਵਾਜ਼ੇ ਦੀ ਨੌਬ ਸਭ ਤੋਂ ਗੰਦੀ ਥਾਂ ਹੋਏਗੀ, ਹੋਰ ਥਾਵਾਂ, ਜਿਹਨਾਂ 'ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਵਿੱਚ ਸ਼ਾਮਿਲ ਹਨ, ਗ਼ੁਸਲਖ਼ਾਨੇ ਦੇ  ਬਿਜਲੀ ਦੇ ਸਵਿਚ, ਰੈਫ਼੍ਰੀਜਰੇਟਰ ਦੇ ਹੈਂਡਲ, ਸਟੋਵ ਦੀਆਂ ਨੌਬਸ ਅਤੇ ਮਾਈਕ੍ਰੋਵੇਬ ਦੇ ਹੈਂਡਲ ਸ਼ਾਮਿਲ ਹਨ।

An elevator button with the number twelve illuminated
A hand wearing a clue glove cleaning a sink with a blue cloth

ਗ਼ੁਸਲਖ਼ਾਨਾ

ਇਹ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ਜਿਸ ਥਾਂ 'ਤੇ ਤੁਸੀਂ ਆਪਣੇ ਸਰੀਰ ਤੋਂ ਗੰਦਗੀ ਜਾਂ ਜੰਮੀ ਹੋਈ ਮੈਲ ਕੱਢਦੇ ਹੋ, ਉਥੇ ਹੀ ਜੀਵਾਣੂ ਹੁੰਦੇ ਹਨ। ਗਰਮ ਪਾਣੀ ਦੇ ਸ਼ਾਵਰ ਕਰਕੇ ਹੋਣ ਵਾਲ਼ੀ ਨਮੀ ਕਰਕੇ ਜੀਵਾਣੂਆਂ ਦੇ ਵਾਧੇ ਲਈ ਗ਼ੁਸਲਖ਼ਾਨਾ ਸਭ ਤੋਂ ਵਧੀਆ ਥਾਂ ਹੈ। ਜਿਹੜੀਆਂ ਥਾਵਾਂ 'ਤੇ ਤੁਹਾਨੂੰ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਵਿੱਚ ਸ਼ਾਵਰ ਟਬ, ਨਾਲੀਆਂ, ਟੂਟੀਆਂ, ਟਾੱਇਲਟ ਦੇ ਆਲ਼ੇ-ਦੁਆਲੇ ਦਾ ਫ਼ਰਸ਼, ਨਹਾਉਣ ਵਾਲ਼ੇ ਤੌਲੀਏ ਅਤੇ ਟੂਥਬਰੁਸ਼ ਸ਼ਾਮਿਲ ਹਨ। ਤੁਸੀਂ ਰੋਜ਼ ਸਤਿਹਾਂ ਅਤੇ ਹੈਂਡਲ ਸਾਫ਼ ਕਰਕੇ ਇਹਨਾਂ ਨੂੰ ਕੀਟਾਣੂ-ਮੁਕਤ ਕਰ ਸਕਦੇ ਹੋ ਅਤੇ ਹਫ਼ਤੇ ਵਿੱਚ ਇੱਕ ਵਾਰੀ ਚੰਗੀ ਤਰ੍ਹਾਂ ਸਫ਼ਾਈ ਕਰੋ।

A hand wearing a clue glove cleaning a sink with a blue cloth
A hand adding laundry to a drying machine

ਧੋਣ ਵਾਲ਼ੇ ਕਪੜੇ

ਮਸ਼ੀਨ ਵਿੱਚ ਭਾਵੇਂ ਥੋੜ੍ਹੀ ਦੇਰ ਲਈ ਹੀ ਸਹੀ, ਗਿੱਲੇ ਕਪੜੇ ਛੱਡਣ ਨਾਲ ਵੀ ਜੀਵਾਣੂਆਂ ਨੂੰ ਵਧਣ ਦਾ ਮੌਕਾ ਮਿਲ ਸਕਦਾ ਹੈ। ਹਰ ਵਾਰੀ ਧੋਣ ਤੋਂ ਫ਼ੌਰਨ ਬਾਅਦ ਸਾਫ਼ ਕਪੜਿਆਂ ਨੂੰ ਡ੍ਰਾਇਅਰ ਵਿੱਚ ਪਾਓ। ਜੇ ਕਪੜੇ 30 ਮਿੰਟ ਤੋਂ ਵੱਧ ਸਮੇਂ ਲਈ ਵਾੱਸ਼ਰ ਵਿੱਚ ਪਏ ਰਹਿੰਦੇ ਹਨ, ਤਾਂ ਤੁਸੀਂ ਕੋਸੇ ਜਾਂ ਗਰਮ ਪਾਣੀ ਨਾਲ ਦੂਜੀ ਵਾਰੀ ਮਸ਼ੀਨ ਚਲਾਉਣਾ ਚਾਹ ਸਕਦੇ ਹੋ।

A hand adding laundry to a drying machine
Scroll To Top